Sippy Gill ਦੀ ਜ਼ਮਾਨਤ ਅਰਜ਼ੀ ਖਾਰਜ, ਅਦਾਲਤ ਨੇ ਦਿੱਤਾ ਵੱਡਾ ਝੱਟਕਾ | Sippy Gill |OneIndia Punjabi

2023-11-01 4

ਪੰਜਾਬੀ ਗਾਇਕ ਸਿੱਪੀ ਗਿੱਲ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਦਰਅਸਲ ਗਾਇਕ ਦੇ ਨਾਮ ਦੇ ਨਾਲ ਅਜਿਹਾ ਵਿਵਾਦ ਜੁੜ ਗਿਆ ਹੈ, ਜਿਸ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਉਸ ਦਾ ਪਿੱਛਾ ਇਸ ਤੋਂ ਜਲਦੀ ਨਹੀਂ ਛੁੱਟਣ ਵਾਲਾ ਹੈ। ਦੱਸ ਦਈਏ ਕਿ ਹਾਲ ਹੀ 'ਚ ਮੋਹਾਲੀ ਪੁਲਿਸ ਨੇ ਸਿੱਪੀ ਗਿੱਲ ਖਿਲਾਫ ਮਾਮਲਾ ਦਰਜ ਕੀਤਾ ਸੀ। ਸਿੱਪੀ ਗਿੱਲ 'ਤੇ ਦੋਸ਼ ਸੀ ਕਿ ਉਸ ਨੇ ਹੋਮਲੈਂਡ ਹਾਈਟਸ ਸੁਸਾਇਟੀ ਕੋਲ ਇੱਕ ਸ਼ਖਸ ਨਾਲ ਕੁੱਟਮਾਰ ਕੀਤੀ ਹੈ। ਪੀੜਤ ਕਮਲਜੀਤ ਸਿੰਘ ਦੀ ਸ਼ਿਕਾਇਤ 'ਤੇ ਗਾਇਕ ਦੇ ਖਿਲਾਫ ਐਫਆਈਆਰ ਦਰਜ ਹੋਈ ਸੀ। ਇਸ ਤੋਂ ਬਾਅਦ ਸਿੱਪੀ ਗਿੱਲ ਨੇ ਗ੍ਰਿਫਤਾਰੀ ਤੋਂ ਬਚਣ ਲਈ ਮੋਹਾਲੀ ਸੈਸ਼ਨ ਕੋਰਟ 'ਚ ਜ਼ਮਾਨਤ ਅਰਜ਼ੀ ਪਾਈ, ਜਿਸ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ।
.
Sippy Gill's bail application rejected, the court gave a big blow.
.
.
.
#sippygill #punjabisinger #FIR

Videos similaires